ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਅਨਾਜ ਦੀ ਢੋਆ ਢੁਆਈ ਦੇ ਘੁਟਾਲੇ 'ਚ ਭਾਰਤ ਭੂਸ਼ਨ ਆਸ਼ੂ ਦਾ ਵਿਜੀਲੈਂਸ ਵੱਲੋਂ ਪਹਿਲਾਂ ਪੰਜ ਦਿਨ ਦੇ ਰਿਮਾਂਡ ਉੱਤੇ ਦੇਣ ਦੀ ਮੰਗ ਸੀ। ਵਿਜਿਲੇਂਸ ਨੇ ਕਿਹਾ ਹੈ ਕਿ ਕੁਝ ਤੱਥਾਂ ਦੀ ਜਾਂਚ ਉਨ੍ਹਾਂ ਦੀ ਮੌਜੂਦਗੀ ਵਿੱਚ ਹੀ ਹੋਣੀ ਹੈ। ਹਾਲਾਂਕਿ ਅਦਾਲਤ ਵਿੱਚ ਲਗਭਗ 45 ਮਿੰਟ ਤੱਕ ਬਹਿਸ ਚਲੀ, ਜਿਸ ਵਿੱਚ ਆਸ਼ੂ ਦੇ ਵਕੀਲ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਭਾਰਤ ਭੂਸ਼ਨ ਆਸ਼ੂ ਨੂੰ ਤੰਗ ਕਰਨ ਦੇ ਉਦੇਸ਼ ਤੋਂ ਰਿਮਾਂਡ ਮੰਗਾ ਜਾ ਰਿਹਾ ਹੈ। ਬਾਵਜੂਦ ਇਸ ਦੇ ਅਦਾਲਤ ਨੇ ਅੱਜ ਦੋ ਦਿਨ ਦੀ ਰਿਮਾਂਡ ਮਿਆਦ ਹੋਰ ਵਧਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਵਿਜਿਲੇਂਸ ਨੇ ਆਸ਼ੂ ਦੀ ਗਿਰਫਤਾਰੀ ਵਾਹਨਾਂ ਦੀ ਫਰਜ਼ੀ ਰਜਿਸਟਰੇਸ਼ਨ ਨੰਬਰਾਂ 'ਤੇ ਟਰਾਂਸਪੋਰਟ ਟੈਂਡਰ ਦੇ ਮਾਮਲੇ 'ਚ ਕੀਤੀ ਸੀ। #BharatBhushanAshu # Vigilance #Court